ਇਕ ਆਦਮੀ- ਦੂਜੇ ਆਦਮੀ
ਨੂੰ ਤੁਸੀਂ ਇਕ ਮਹੀਨਾ
ਕਿਥੇ ਗੁਜ਼ਾਰੋਗੇ।
ਦੂਜਾ ਆਦਮੀ –ਇਕ
ਦਿਨ ਘੋੜਾ ਸਵਾਰੀ
’ਚ ਤੇ ਬਾਕੀ ਦਿਨ
ਹਸਪਤਾਲ ’ਚ ਗੁਜ਼ਾਰਾਗਾ। |
ਹੈਰੀ -ਸਾਈਕਲ ਚਲਾਉਣੀ
ਜਾਣਦੇ ਹੋ?
ਸ਼ਰਨੀ-ਜੀ ਹਾਂ।
ਹੈਰੀ-ਕਾਰ ਚਲਾਉਣਾ?
ਸ਼ਰਨੀ-ਜੀ ਹਾਂ।
ਹੈਰੀ-ਹਵਾਈ ਜਹਾਜ਼
ਚਲਾਉਣਾ?
ਸ਼ਰਨੀ-ਜੀ ਹਾਂ।
ਹੈਰੀ-ਝੂਠ ਬੋਲਣਾ
ਜਾਣਦੇ ਹੋ?
ਸ਼ਰਨੀ-ਹੋਰ ਹੁਣ ਤੱਕ
ਕਰ ਵੀ ਕੀ ਰਿਹਾ ਸੀ।
|
ਮੋਟਾ ਆਦਮੀ-ਅਰੇ
ਭਾਈ ਮੈਨੂੰ ਕਿਉਂ
ਰੋਕ ਲਿਆ।
ਟ੍ਰੈਫਿਕ ਪੁਲਿਸ
ਵਾਲਾ- ਇਸ ਸੜਕ ਤੋਂ
ਭਾਰੀ ਵਾਹਨਾਂ ਦਾ
ਆਉਣਾ-ਜਾਣਾ ਮਨਾ
ਹੈ।
|
ਗਾਇਕ-ਸਾਡੇ ਘਰ ਦਾ
ਲਗਭਗ ਹਰ ਮੈਂਬਰ
ਗਾਉਂਦਾ ਹੈ।
ਪੱਤਰਕਾਰ-ਅੱਛਾ!
ਪਰ ਗਾਉਂਦੇ ਕਿਥੇ
ਨੇ ਅਸੀਂ ਤਾਂ ਕਦੀ
ਨਹੀਂ ਸੁਣਿਆ।
ਗਾਇਕ- ਅਸੀਂ ਸਭ ਜੀ
ਬਾਥਰੂਮ ਵਿਚ ਗਾਉਂਦੇ
ਹਾਂ, ਤਾਂ ਹੀ ਤੇ ਬਾਹਰ
ਅਵਾਜ਼ ਨਹੀਂ ਆਉਂਦੀ।
|
|
ਇਕ ਵਾਰ ਇਕ ਪਤਨੀ
ਦੇ ਬੁੱਲ੍ਹ ’ਤੇ
ਸੱਟ ਲੱਗ ਗਈ ਤਾਂ
ਪਤੀ ਟਾਂਕਾ ਲਗਵਾਉਣ
ਲਈ ਇਕ ਡਾਕਟਰ ਕੋਲ
ਲੈ ਗਿਆ, ਡਾਕਟਰ ਨੇ
ਦਸ ਰੁਪਏ ਮੰਗੇ ਤਾਂ
ਪਤੀ ਨੇ ਡਾਕਟਰ ਨੂੰ
ਇਕ ਪਾਸੇ ਲਿਜਾ ਕੇ
ਕਿਹਾ- ਇਹ ਲਉ ਵੀਹ
ਰੁਪਏ, ਇਸ ਦੇ ਹੋਵੇ
ਹੀ ਬੁੱਲ੍ਹ ਸੀ ਦਿਉ।
|
|
ਨੌਕਰਾਣੀ (ਮਾਲਕਿਨ
ਨੂੰ) ਇਸ ਸੜੇ ਹੋਏ
ਪਰੌਂਠੇ ਦਾ ਕੀ ਕਰਾ
ਮੈਡਮ?
ਮਾਲਕਿਨ : ਤੁਮਾਹਰੇ
ਸਾਹਿਬ ਨੇ ਨਾਸ਼ਤਾ
ਕਰ ਲਿਆ ਏ?
ਨੌਕਰਾਣੀ : ਆਹੋ ਮੈਡਮ!
ਮਾਲਕਿਨ : ਤੇ ਫਿਰ
ਕੁੱਤੇ ਅੱਗੇ ਸੁੱਟ
ਦੇ।
|
ਇਕ ਲੜਕਾ ਰੋਦਾ ਹੋਇਆ
ਆਇਆ ਤੇ ਪਿਤਾ ਜੀ
ਕਹਿਣ ਲੱਗਾ :
ਮੈਨੂੰ ਮੰਮੀ ਨੇ
ਮਾਰਿਆ ਹੈ।
ਪਿਤਾ ਜੀ ਨੇ ਜਵਾਬ
ਦਿੱਤਾ :
‘‘ਬੇਟਾ ਹਾਈਕੋਰਟ
ਵਿਚ ਸੁਪਰੀਮ ਕੋਰਟ
ਵਿਰੁੱਧ ਸੁਣਵਾਈ
ਨਹੀਂ ਹੈ।
|
ਭੈਣ ਜੀ ਰਾਤ ਦਾ ਜਗਰਾਤਾ
ਕਿਸ ਤਰ੍ਹਾਂ ਦਾ
ਰਿਹਾ? ਬਬਲੀ ਨੇ ਰੋਹਨੀ
ਨੂੰ ਪੁੱਛਿਆ।
ਬਹੁਤ ਵਧੀਆ ਮੈਂ
ਸੁਨੀਲ ਦੇ ਡੈਡੀ
ਦਾ ਪੂਰਾ ਸਵੈਟਰ
ਬੁਣ ਲਿਆ। ਰੋਹਨੀ
ਨੇ ਦੱਸਿਆ।
|